
ਸਭਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) 13 ਸਤੰਬਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਵੱਲੋਂ ਰੋਜ਼ਾਨਾ ਅਖਬਾਰਾਂ ਨਿਊਜ਼ ਚੈਨਲਾਂ ਅਤੇ ਹੋਰ ਕਈ ਤਰ੍ਹਾਂ ਦੇ ਮਾਧਿਅਮ ਜਿਵੇਂ ਪਾਰਟੀ ਮੀਟਿੰਗ ਅਖਬਾਰਾਂ ਚੈਨਲਾਂ ਤੇ ਸੋਸ਼ਲ ਪਲੇਟਫਾਰਮ ਰਾਹੀਂ ਪੰਜਾਬ ਵਾਸੀਆਂ ਨੂੰ ਇਹ ਦੱਸਿਆ ਜਾ ਰਿਹਾ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਐਕਸ਼ਨ ਮੂਡ ਵਿੱਚ ਹੈ ਅਤੇ ਲਗਾਤਾਰ ਨਸ਼ਿਆਂ ਖਿਲਾਫ ਅਤੇ ਕਰਪਸ਼ਨ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਐਕਸਾਈਜ਼ ਪਾਲਸੀ ਨੂੰ ਲੈ ਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚੋਣ ਪ੍ਰਚਾਰ ਦੌਰਾਨ ਵਿਰੋਧੀ ਧਿਰਾਂ ਵੱਲੋਂ ਕੀਤਾ ਗਿਆ ਚੋਣ ਪ੍ਰਚਾਰ ਜਿਸ ਦਾ ਨਤੀਜਾ ਦਿੱਲੀ ਵਿੱਚ ਆਮ ਆਦਮੀ ਕੇਵਲ 22 ਸੀਟਾਂ ਤੇ ਸੀਮੈਂਟ ਕੇ ਰਹਿ ਗਈ ਅਤੇ ਸਰਕਾਰ ਬੀਜੇਪੀ ਦੀ ਬਣ ਗਈ। ਜਿਸ ਤੋਂ ਸਬਕ ਲੈਂਦਿਆਂ ਪਾਰਟੀ ਦੇ ਉਚ ਆਗੂਆਂ ਵੱਲੋਂ ਚੋਣਾਂ ਤੋਂ ਬਾਅਦ ਮੰਥਨ ਕੀਤਾ ਗਿਆ ਅਤੇ ਇੱਕ ਆਸ ਜਗਾਈ ਗਈ ਕਿ ਹੁਣ 2027 ਵਿੱਚ ਅਤੇ ਹੋਰ ਸੂਬਿਆਂ ਵਿੱਚ ਚੋਣਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਮਾਡਲ ਨੂੰ ਲੈ ਕੇ ਚੋਣਾਂ ਲੜੀਆਂ ਜਾਣਗੀਆਂ ਅਤੇ ਪੰਜਾਬ ਵਿੱਚ ਸਾਰਿਆਂ ਵਿਸ਼ਿਆਂ ਤੇ ਕੰਮ ਕੀਤਾ ਜਾਵੇਗਾ ਤੇ ਆਮ ਜਨਤਾ ਨੂੰ ਖੱਜਲ ਖਰਾਬੀ ਤੋਂ ਰੋਕਿਆ ਜਾਵੇਗਾ ਤੇ ਆਮ ਜਨਤਾ ਦਾ ਵਿਸ਼ਵਾਸ ਜਿੱਤਿਆ ਜਾਵੇਗਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਕਰਪਸ਼ਨ ਤੇ ਜ਼ੀਰੋ ਟੋਲਰੇਂਸ ਤੇ ਕੰਮ ਕਰ ਰਹੀ ਹੈ ਅਤੇ ਪਿਛਲੀਆਂ ਪਾਰਟੀਆਂ ਨਾਲੋਂ ਵਧੀਆ ਕੰਮ ਕਰ ਰਹੀ ਹੈ। ਪਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਨੂੰ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਲੰਘ ਚੁੱਕਾ ਹੈ ਅਤੇ 2027 ਦਾ ਇਲੈਕਸ਼ਨ ਸਿਰ ਪਰ ਹੈ ਪਰ ਸਰਕਾਰੀ ਵਿਭਾਗਾਂ ਵਿੱਚ ਹੋ ਰਹੀਆਂ ਬੈਨਿਯਮੀਆਂ (ਉਲੰਘਣਾ) ਉਸੇ ਤਰ੍ਹਾਂ ਹੀ ਜਾਰੀ ਹਨ ਜਿਸ ਦੀ ਤਾਜ਼ਾ ਮਿਸਾਲ ਜ਼ਿਲਾ ਕਪੂਰਥਲਾ ਅਧੀਨ ਆਉਂਦੇ ਫਗਵਾੜਾ ਦੇ ਸਾਰੇ ਸਰਕਲ ਨਹੀਂ ਐਕਸਾਈਜ਼ ਪੋਲਿਸੀ ਮੁਤਾਬਕ ਸ਼ਰਾਬ ਠੇਕਿਆਂ ਦੀਆਂ ਦੁਕਾਨਾਂ ਸਵੇਰੇ 9 ਬਾਅਦ ਅਤੇ ਰਾਤ 12 ਵਜੇ

ਤੱਕ ਕੀ ਖੋਲੀਆਂ ਜਾ ਸਕਦੀਆਂ ਹਨ ਪਰ ਇਹਨਾਂ ਸਰਕਲਾਂ ਅੰਦਰ ਨਿਸ਼ਚਿਤ ਕੀਤੇ ਗਏ ਸਮੇਂ ਤੋਂ ਪਹਿਲਾਂ ਹੀ ਸ਼ਰੇਆਮ ਠੇਕੇ ਖੋਲ ਕੇ ਸੇਲ ਕੀਤੀ ਜਾਂਦੀ ਹੈ ਅਤੇ ਕੁਝ ਸ਼ਰਾਬ ਦੇ ਚੁਣਿੰਦਾ ਬ੍ਰਾਂਡਾਂ

ਨੂੰ ਪ੍ਰਮੋਟ ਕਰਨ ਵਾਸਤੇ ਨਿਯਮਾਂ ਦੇ ਖਿਲਾਫ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਨਜ਼ਰ ਆ ਸਕਦੇ ਹਨ ਅਤੇ ਫਗਵਾੜਾ ਤੋਂ ਹੁਸ਼ਿਆਰਪੁਰ ਨੈਸ਼ਨਲ ਹਾਈਵੇ

ਪਰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਠੇਕੇ ਨਹੀਂ ਖੋਲੇ ਜਾ ਸਕਦੇ ਪਰ ਫਗਵਾੜਾ ਤੋਂ ਹੁਸ਼ਿਆਰਪੁਰ ਨੈਸ਼ਨਲ ਹਾਈਵੇ ਪਰ ਸ਼ਰੇਆਮ ਠੇਕੇ ਖੁੱਲ ਹੋਏ ਹਨ।ਇਸ ਸਬੰਧੀ ਵੱਖ-ਵੱਖ ਨਾਗਰਿਕਾਂ ਵੱਲੋਂ ਵਿਭਾਗ ਨੂੰ ਜਾਣੂ ਕਰਵਾਉਣ ਤੇ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਵੀ ਵਿਭਾਗ ਨਿਯਮਾਂ ਦੀ ਪਾਲਣਾ ਨੂੰ ਲਾਗੂ ਕਰਾਉਣ ਸਬੰਧੀ ਕੋਈ ਕਾਰਵਾਈ ਕਰਦਾ ਨਜ਼ਰ ਨਹੀਂ ਆਉਂਦਾ ਜਿਸ ਨਾਲ ਸਰਕਾਰ ਦਾ ਪ੍ਰਭਾਵ ਆਮ ਜਨਤਾ ਵਿੱਚ ਨੈਗਟਿਵ ਜਾ ਰਿਹਾ ਤੇ ਸਰਕਾਰ ਦੇ ਮਾਲੀਏ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਪੰਜਾਬ ਸਰਕਾਰ ਤੋਂ ਲੱਖਾਂ ਰੁਪਏ ਦੀ ਤਨਖਾਹ ਪ੍ਰਾਪਤ ਕਰਨ ਵਾਲੇ ਅਧਿਕਾਰੀ ਪ੍ਰਾਈਵੇਟ ਸ਼ਰਾਬ ਠੇਕੇਦਾਰਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਸਭਸੇ ਤੇਜ਼ ਮੀਡੀਆ ਪਾਸ ਇਸ ਦੇ ਪੁਖਤਾ ਸਬੂਤ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰਾਂ ਖਿਲਾਫ ਕੀ ਕਾਰਵਾਈ ਕਰਦੇ ਹਨ।
ਚਲਦਾ ( ਭਾਗ ਦੂਸਰਾ)
